ਤੁਰਕ, ਤੁਰਕੀ ਤੇ ਤੁਰਕਮਿਨਸਤਾਨ
ਇੰਨਾਂ ਨਾਵਾਂ ਵਿੱਚ ਲੋਕ ਆਮ ਹੀ ਭੁਲੇਖਾ ਖਾ ਜਾਂਦੇ ਨੇ

ਤੁਰਕੀ ਦੇਸ਼ ਅਤੇ ਤੁਰਕੀ ਬੋਲੀ
ਤੁਰਕੀ ਦੇਸ਼ ਹੈ। ਤੁਰਕੀ ਦੇਸ਼ ਦੀ ਭਾਸ਼ਾ ਦਾ ਨਾਂ ਤੁਰਕੀ ਹੈ।
ਪਰ ਤੁਰਕ ਲੋਕਾਂ ਦੀ ਮੂਲ ਧਰਤੀ ਤੁਰਕੀ ਦੇਸ਼ ਨਹੀਂ ਹੈ। ਤੁਰਕਾਂ ਨਸਲ ਦਾ ਧੁਰਾ ਮੱਧ ਏਸ਼ੀਆ ਦਾ ਦੇਸ਼ ਤੁਰਕਿਸਤਾਨ ਅਤੇ ਨਾਲ ਦਾ ਇਲਾਕਾ ਹੈ। ਪੰਜਾਬ ਵੱਲ ਜਿੰਨੇ ਤੁਰਕ ਆਏ ਸਨ, ਉਹ ਮੱਧ ਏਸ਼ੀਆ ਦੇ ਤੁਰਕਮਿਨਸਤਾਨ ਤੋਂ ਸਨ। ਇਸਲਾਮਿਕ ਦੌਰ ਵਿੱਚ ਇਹ ਲੋਕ ਜਿਵੇਂ ਹਮਲਾਵਰ ਹੋ ਕੇ ਪੰਜਾਬ ਆਏ ਉਵੇਂ ਹੀ ਉਨਾਂ ਨੇ ਤੁਰਕੀ ਜਿੱਤ ਕੇ ਉਸ ਉਤੇ ਰਾਜ ਕੀਤਾ। ਤੁਰਕਿਸਤਾਨ ਦੇ ਤੁਰਕਾਂ ਦੇ ਰਾਜ ਵੇਲੇ ਉਸ ਖ਼ਿੱਤੇ ਦਾ ਨਾਂ ਤੁਰਕੀ ਪੈ ਗਿਆ। ਪਰ ਤੁਰਕੀ ਦੇ ਲੋਕਾਂ ਵਿੱਚ ਨਾਂ ਮਾਤਰ ਹੀ ਤੁਰਕ ਖੂਨ ਹੈ। ਜਿਵੇਂ ਮੁਗਲ ਭਾਰਤ ਆਏ, ਲੰਬਾ ਸਮਾਂ ਰਾਜ ਕੀਤਾ, ਪਰ ਲੋਕਾਈ ਮੁਗਲ ਨਹੀਂ ਹੈ।
ਜਦੋਂ ਤੁਰਕੀ ਭਾਸ਼ਾ ਜਾਂ ਸ਼ਬਦਾਂ ਦੀ ਗੱਲ ਹੁੰਦੀ ਹੈ ਤਾਂ ਉਹ ਤੁਰਕੀ ਦੇਸ਼ ਦੀ ਭਾਸ਼ਾ ਹੁੰਦੀ ਹੈ, ਤੁਰਕਾਂ ਦੀ ਭਾਸ਼ਾ ਦੀ ਨਹੀਂ। ਅਫ਼ਗ਼ਾਨ, ਤੁਰਕ, ਕਜ਼ਾਕ, ਮੰਗੋਲ (ਮੁਗਲ) ਕਬੀਲਿਆਂ ਨੇ ਜਿੱਥੇ ਵੀ ਰਾਜ ਕੀਤਾ ਉੱਥੇ ਆਪਣੀ ਮਾਂ ਬੋਲੀ ਨੂੰ ਰਾਜਸੀ ਬੋਲੀ ਨਹੀਂ ਬਣਾਇਆ। ਇਸੇ ਤਰੀਕੇ ਤੁਰਕ, ਤੁਰਕੀ ਦੇਸ਼ ਉਤੇ ਕਾਬਜ਼ ਤਾਂ ਸਨ ਪਰ ਰਾਜਸੀ ਬੋਲੀ ਸਥਾਨਕ ਹੀ ਰਹੀ ਅਤੇ ਉਸ ਦਾ ਨਾਂ ਤੁਰਕੀ ਬੋਲੀ ਜਾਂ ਤੁਰਕਿਸ਼ ਪੈ ਗਿਆ। ਪੰਜਾਬੀ ਅਤੇ ਭਾਰਤੀ ਬੋਲੀਆਂ ਵਿੱਚ ਜਿੰਨੇ ਵੀ ਤੁਰਕੀ ਦੇ ਸ਼ਬਦ ਹਨ ਉਹ ਤੁਰਕੀ ਦੇਸ਼ ਤੋਂ ਅਰਬੀ ਵਾਂਗ ਆਏ ਸਨ। ਨਾ ਕਿ ਤੁਰਕਾਂ ਦੀ ਮਾਂ-ਭੂਮੀ ਤੁਰਕਮਿਨਸਤਾਨ ਤੋਂ।
ਉਦਾਹਰਣ ਦੇ ਤੌਰ ਤੇ ਉੜਦੂ ਸ਼ਬਦ ਤੁਰਕੀ ਭਾਸ਼ਾ ਦਾ ਹੈ। ਜਿਸ ਦਾ ਤੁਰਕਿਸ਼ ਵਿੱਚ ਮਤਲਬ ਫੌਜੀ ਛਾਉਣੀ ਹੁੰਦਾ ਸੀ। ਪਰ ਗੰਗਾਵਾਦੀ ਵਿੱਚ ਇਹ ਬ੍ਰਿਜ ਅਤੇ ਅਵਧੀ ਵਿੱਚ ਫ਼ਾਰਸੀ ਦੇ ਰਲੇਵੇਂ ਤੋਂ ਨਵੀਂ ਬਣੀ ਬੋਲੀ ਦਾ ਨਾਂ ਬਣ ਗਿਆ। ਕਿਉਂਕਿ ਪਹਿਲਾਂ ਇਹ ਬੋਲੀ ਫ਼ੌਜੀ ਕੈਂਪਾਂ ਵਿੱਚ ਹੀ ਬੋਲੀ ਜਾਂਦੀ ਸੀ।
ਤੁਰਕ ਲੋਕ ਤੇ ਤੁਰਕ ਨਸਲ
ਤੁਰਕ ਕਬੀਲੇ ਇਸਲਾਮ ਤੋਂ ਪਹਿਲਾਂ ਤੁਰਾਨ ਜਾਂ ਤੁਰਾਨੀ ਕਹਾਉਦੇ ਸਨ।
ਇਰਾਨੀ ਤੇ ਤੁਰਾਨੀ ਆਰੀਆਵਾਂ ਦੀਆਂ ਦੋ ਵੱਡੀਆਂ ਲਗਰਾਂ ਸਨ। ਇੱਥੇ ਈਰਾਨੀ ਤੋਂ ਭਾਵ ਆਰੀਆ ਹੈ। ਮੱਧ ਫ਼ਾਰਸੀ ਬੋਲੀ (ਪਹਿਲਵੀ) ਵਿੱਚ ਆਰੀਆ ਨੂੰ ਈਰਾਨ ਕਿਹਾ ਜਾਂਦਾ ਸੀ। ਈਰਾਨ ਦੇਸ਼ ਦਾ ਨਾਂ ਵੀ ਤੁਰਕੀ ਦੇਸ਼ ਵਾਂਗ ਹੀ ਹੈ। ਪੁਰਾਤਨ ਈਰਾਨੀਆਂ (ਆਰੀਆਵਾਂ) ਦਾ ਧੁਰਾ ਤੁਰਾਨ ਦੇ ਪੂਰਬ ਵਿੱਚ ਫ਼ਰਗਣਾਂ ਵਾਦੀ (ਸਮਰਕੰਦ, ਬਲਖ ਅਤੇ ਬੁਖਾਰਾ) ਸੀ। ਜਿੱਥੋਂ ਪਹਿਲੇ ਆਰੀਆਵਾਂ ਤੋਂ ਲੈ ਕੇ ਮੁਗਲਾਂ ਤੱਕ ਕਈ ਰਾਜਾਸ਼ਾਹੀਆਂ ਆਈਆਂ। ਇੱਥੋਂ ਬਹੁਤ ਲੋਕਾਈ ਵੀ ਪੰਜਾਬ ਵੱਲ ਪਰਵਾਸ ਕਰਕੇ ਆਉਂਦੀ ਰਹੀ ਹੈ।
ਗਜਨਵੀ ਤੁਰਕ ਸੀ। ਪਰ ਪੰਜਾਬ ਵੱਲ ਆਉਣ ਵਾਲਾ ਪਹਿਲਾ ਤੁਰਕ ਨਹੀਂ ਸੀ। ਕੁਸ਼ਾਣ ਰਾਜਿਆਂ ਦੇ ਤੁਰਾਨੀਆਂ ਨਾਲ ਚੰਗੇ ਸਬੰਧ ਸਨ, ਉੱਨਾਂ ਨਾਲ ਵੀ ਤੁਰਾਨੀ ਜਾਂ ਤੁਰਕ ਆਉਦੇਂ ਰਹੇ। ਹੂਣ (Hunic) ਕਬੀਲਿਆਂ ਵਿੱਚ ਤਾਂ ਵੱਡੀ ਗਿਣਤੀ ਤੁਰਾਨੀ ਕਬੀਲਿਆਂ ਦੀ ਸਮਝੀ ਜਾਂਦੀ ਹੈ।
ਅੱਜ ਤੁਰਕ ਜਾਂ ਤੁਰਾਨੀ ਸਿਰਫ਼ ਗਜਨਵੀ ਵਰਗੇ ਇਸਲਾਮਕ ਧਾੜਵੀਆਂ ਕਰਕੇ ਹੀ ਜਾਣੇ ਜਾਂਦੇ ਹਨ। ਪਰ ਰਿਪੋਰਟਾਂ ਆਈਆਂ ਹਨ ਕਿ ਮੱਧਪ੍ਰਦੇਸ਼ ਦੇ ਚੌਹਾਨਾਂ ਦੇ ਪੁਰਖੇ ਹੂਣ ਸਨ। ਇਸਲਾਮ ਧਾਰਨ ਕਰਨ ਤੋਂ ਪਹਿਲਾਂ ਹੂਣ ਤੇ ਤੁਰਕ ਬੇਦਕਾਂ ਵਰਗੇ ਧਰਮ ਨੂੰ ਮੰਨਦੇ ਸਨ। ਇਸ ਤਰਾਂ ਕਹਿ ਸਕਦੇ ਹਾਂ ਕਿ ਮੱਧਪ੍ਰਦੇਸ਼ ਦੇ ਚੌਹਾਨਾਂ ਦੇ ਪੁਰਖੇ ਵੀ ਤੁਰਕ ਹੀ ਸਨ। ਹੂਣਾਂ ਦੇ ਹਮਲਿਆਂ ਤੋਂ ਬਾਅਦ ਵਾਲੇ ਸਮੇਂ ਵਿੱਚ ਪੰਜਾਬ ਅਤੇ ਕਾਬਲ ਦੇ ਇਲਾਕੇ ਵਿੱਚ ਸ਼ੈਵਮੱਤ ਦਾ ਪ੍ਰਭਾਵ ਬਹੁਤ ਛੇਤੀ ਵਧਿਆ ਅਤੇ ਬੁੱਧ ਧਰਮ ਖ਼ਤਮ ਹੋਣ ਵੱਲ ਤੁਰ ਪਿਆ ਸੀ। ਤੁਸੀਂ ਆਪੇ ਬਿੰਦੀਆਂ ਜੋੜ ਲਵੋ ਕਿ ਤੁਰਕ- ਹੂਣਾਂ ਨੇ ਬੁੱਧ ਧਰਮ ਖਤਮ ਕਰਕੇ ਆਪਣਾ ਧਰਮ ਲਾਗੂ ਕੀਤਾ ਹੋ ਸਕਦਾ ਹੈ।
ਕਲਾਸੀਕਲ ਸੰਸਕ੍ਰਿਤ ਵਿੱਚ ਘੋੜੇ ਨੂੰ ਤੁਰੰਗ ਵੀ ਕਿਹਾ ਗਿਆ ਹੈ। ਤੁਰੰਗ ਸ਼ਬਦ ਵੀ ਤੁਰਾਨ ਤੋਂ ਆਉਂਦਾ। ਆਰੀਆਵਾਂ ਵਾਂਗ ਤੁਰਾਨੀ ਵੀ ਘੋੜੇ ਤੇ ਰੱਥਾਂ ਲਈ ਮਸ਼ਹੂਰ ਸੀ। ਘੋੜਾ ਸ਼ਬਦਾਂ ਸੰਸਕ੍ਰਿਤ ਵਿੱਚ ਮੂਲ ਨਹੀਂ, ਇਹ ਪੰਜਾਬ ਦਾ ਮੂਲ ਸ਼ਬਦ ਹੈ। ਭਾਰ
ਤੀ ਲੋਕ ਵੀ ਪੰਜਾਬੀਆਂ ਤੇ ਸਿੰਧੀਆ ਵਾਂਗ ਘੋੜਾ ਨਹੀਂ ਉਚਾਰ ਸਕਦੇ। ਉਹ ਗ੍ਹੋਰਾ ਕਹਿਣਗੇ ਕਿਵੇਂ ਘਰ ਨੂੰ ਗ੍ਹਰ ਕਹਿੰਦੇ ਨੇ।

ਅਜੋਕੇ ਤੁਰਕ
ਤੁਰਕਿਸਤਾਨ ਵਿੱਚੋਂ ਨਿਕਲ ਕੇ ਇਸਲਾਮਕ ਦੌਰ ਵਿੱਚ ਤੁਰਕ ਲੋਕ ਅਜ਼ਰਬਾਈਜਾਨ, ਕਜਾਕਿਸਤਾਨ, ਕੁਰਗਿਸਤਾਨ, ਤੁਰਕੀ, ਉਜ਼ਬੇਕਿਸਤਾਨ, ਅਤੇ ਹੰਗਰੀ ਦੇਸ਼ਾਂ ਵਿੱਚ ਫੈਲ ਗਏ। 2006 ਵਿੱਚ ਕਜ਼ਾਕਸਤਾਨ ਦੇ ਪ੍ਰਧਾਨ ਨੂਰਸੁਲਤਾਨ ਨਜ਼ਰਬੇਈਬ ਦੀ ਸਲਾਹ ਉਤੇ ਛੇ ਤੁਰਕ ਦੇਸ਼ਾਂ ਨੇ OTC, Organization of Turkic States ਦੀ ਜੱਥੇਬੰਦੀ ਬਣਾਈ, ਤਾਂ ਕਿ ਤੁਰਕ ਲੋਕ ਅੱਜ ਦੇ ਸਮੇਂ ਵਿੱਚ ਇੱਕਜੁਟਤਾ ਨਾਲ ਕੰਮ ਕਰ ਸਕਣ। ਇਸ ਸੰਸਥਾ ਦਾ ਮੁੱਖ ਦਫਤਰ ਇਸਤਾਨਬੁੱਲ, ਤੁਰਕੀ ਵਿੱਚ ਹੈ। ਪਰ ਸੰਸਥਾ ਤਾਸ਼ਕੰਦ ਨੂੰ ਰੂਹਾਨੀ ਰਾਜਧਾਨੀ ਮੰਨਦੀ ਹੈ। https://turkicstates.org/en